Friday, December 16, 2011

ਦੀਵਿਆਂ ਵਿਚ ਤੇਲ ਪਾਓ ਰੌਸ਼ਨੀ ਹੋ ਜਾਇ ਗੀ
ਜਗਮਗਾਂਦੀ ਸ਼ਮਾ ਵਾਂਗੂੰ ਜ਼ਿੰਦਗੀ ਹੋ ਜਾਇਗੀ
ਯਾਦਾਂ ਦੇ ਖੰਡਰ ਦੇ ਵਿਚੋਂ ਆ ਰਹੀ ਨੀਰਸ ਹਵਾ,
ਤੇਰੇ ਹੋਠਾਂ ਤਾਂਈ ਛੂਹ ਕੇ ਰਾਗਨੀ ਹੋ ਜਾਇਗੀ
ਮੇਰੇ ਗਲ ਲ‍‍‌‌ਗ ਲਗ ਕੇ ਰੋਇ ਗੀ ਇਹ ਧੀਆਂ ਵਾਂਗ ਹੀ,
ਕੀ ਪਤਾ ਸੀ ਮੌਤ ੲੇਨੀ ਲਾਡਲੀ ਹੋ ਜਾੲੇਗੀ
ਹਿਜਰ ਵਿਚ ੲੇਨੇ ਵਗੇ ਆਖੀਆਂ ਦੇ ਵਿਚੋਂ ਆਥਰੂ
ਕੀ ਪਤਾ ਸੀ ਹੁੰਦੇ ਹੁੰਦੇ ਇਹ ਨਦੀ ਹੋ ਜਾੲੇਗੀ
ਚਾਂਦੀ ਰੰਗੇ ਬਦਨ ਦਾ ਇਹ ਕਿृਸ਼ਮਾ ਹੋੲੇਗਾ
ਹਰ ਹਨੇਰੀ ਰਾਤ ਪਲ ਵਿਚ ਚਾਂਦਨੀ ਹੋ ਜਾੲੇਗੀ
ਰੰਗ ਬਿਰੰਗੀ ਅਤੇ ਖੁਸ਼ਬੂਦਾਰ ਹੈ ਮਾਂ ਦੀ ਆਸੀਸ
ਜਦ ਵੀ ਮਹਿਕੀ ਤਾਂ ਇਹ ਸਿਹਰੇ ਦੀ ਲੜੀ ਹੋ ਜਾਇਗੀ
ਹਰ ਕੋਈ ਪਹਿਨੇਗਾ ਇਸਨੂੰ ਇਹ ਮੇਰਾ ਵਿਸ਼ਵਾਸ ਹੈ
ਮੇਰੀ ਲਿਖੀ ਹਰ ਗਜ਼ਲ ਹੀ ਮੁੰਦਰੀ ਹੋ ਜਾੲੇਗੀ

ਇਸ ਨਵੀਂ ਪੂਜਾ ਤੇ 'ਹਿਰਦੇ' ਦਾ ਬਹੁਤ ਵਿਸ਼ਵਾਸ ਹੈ
ਦੇਖ ਲਾਂ ਤਸਵੀਰ ਤੇਰੀ ਬੰਦਗੀ ਹੋ ਜਾੲੇਗੀ
meri gazal te apne vichar likho ji